ਇਕ ਆਦਮੀ ਹਰ ਰੋਜ਼ ਸਵੇਰੇ ਸੈਰ ਤੇ ਜਾਂਦਾ ਸੀ। ਉਹ ਹਰ ਇਨਸਾਨ ਨੂੰ ਹੱਥ ਜੋੜ ਕੇ ਸਤਿ ਸੀ੍ ਅਕਾਲ ਬੁਲਾਉਂਦਾ ਸੀ।
ਸਾਰੇ ਹੀ ਉਸ ਦੀ ਸਤਿ ਸ਼੍ਰੀ ਅਕਾਲ ਦਾ ਜਵਾਬ ਹੱਸ ਕੇ ਦਿੰਦੇ ਸਨ।

ਪਰ ਇਕ ਆਦਮੀ ਰੋਜ਼ ਉਸ ਨੂੰ ਗਾਲ੍ਹਾਂ ਕੱਢਦਾ ਸੀ।

ਇਕ ਭਲੇ ਆਦਮੀ ਨੇ ਉਸ ਨੇਕ ਇਨਸਾਨ ਨੂੰ ਪੁੱਛਿਆ ਕਿ ਤੁਸੀਂ ਇਸ ਨੂੰ ਸਤਿ ਸ਼੍ਰੀ ਅਕਾਲ ਕਿਉਂ ਬੁਲਾਉਂਦੇ ਹੋ, ਜਦ ਕਿ ਉਹ ਤੁਹਾਨੂੰ ਹਰ ਰੋਜ਼ ਗਾਲ੍ਹਾਂ ਕੱਢਦਾ ਹੈ?

ਤਾਂ ਉਸ ਨੇ ਬਹੁਤ ਹੀ ਵਧੀਆ ਜਵਾਬ ਦਿੱਤਾ ਕਿ-

ਜਦੋਂ ਉਹ ਮੇਰੇ ਲਈ ਆਪਣੀ ਬੁਰੀ ਆਦਤ ਨਹੀਂ ਛੱਡ ਰਿਹਾ ਤਾਂ ਮੈਂ ਆਪਣੀ ਚੰਗੀ ਆਦਤ ਕਿਉਂ ਛੱਡਾ।

ਮਨਮੱਤ ਕਰੇ ਹਰ ਕੋਈ,
ਪਰ ‘ਗੁਰਮਤਿ ‘ ਤੇ ਚੱਲਦਾ ਵਿਰਲਾ ਕੋਈ।

ਫੈਸ਼ਨ ਕਰੇ ਹਰ ਕੋਈ,
ਪਰ ‘ਗੁਰੂ’ ਦਾ ‘ਸਰੂਪ’ ਧਾਰੇ ਵਿਰਲਾ ਕੋਈ।

ਕਿਤਾਬਾਂ ਪੜ੍ਹੇ ਹਰ ਕੋਈ,
ਪਰ ‘ਪਾਠ’ ਪੜ੍ਹੇ ਵਿਰਲਾ ਕੋਈ।

ਸਿਨੇਮਾ ਜਾਵੇ ਹਰ ਕੋਈ,
ਪਰ ‘ਗੁਰਦੁਆਰੇ’ ਜਾਵੇ ਵਿਰਲਾ ਕੋਈ।

ਗਾਣੇ ਤਾਂ ਸੁਣੇ ਹਰ ਕੋਈ,
ਪਰ ‘ਕੀਰਤਨ’ ਸੁਣਦਾ ਵਿਰਲਾ ਕੋਈ।

ਗੁਰੂ ‘ਗ੍ਰੰਥ ਸਾਹਿਬ’ ਨੂੰ ਮੰਨੇ ਹਰ ਕੋਈ,
ਪਰ ‘ਗੁਰੂ’ ਦੀ ਮੰਨਦਾ ਵਿਰਲਾ ਕੋਈ।

ਸ਼ਰਾਬਾਂ ਤਾਂ ਪੀਂਦੇ ਬਹੁਤ ਲੋਕੀਂ ,
ਪਰ ‘ਗੁਰੂ’ ਦਾ ‘ਅੰਮ੍ਰਿਤ’ ਪੀਵੇ ਵਿਰਲਾ ਕੋਈ।

ਪੈਸਿਆਂ ਨਾਲ ਅੰਗਰੇਜੀ ਸਿੱਖਦਾ ਹਰ ਕੋਈ,
ਪਰ ਮੁਫਤ ਵਿੱਚ ‘ਗੁਰਮੁਖੀ’ ਸਿੱਖੇ ਵਿਰਲਾ ਕੋਈ।

ਫਜ਼ੂਲ ਦੇ ਮੈਸੇਜ ਭੇਜੇ ਹਰ ਕੋਈ,
ਪਰ ਐਸੇ ਮੈਸੇਜ ਭੇਜੇ ਵਿਰਲਾ ਕੋਈ।

FunnyTube.in